ਲੁਧਿਆਣਾ : ਜਿਗਰ ਮਨੁੱਖੀ ਸ਼ਰੀਰ ਦਾ ਬਹੁਤ ਹੀ ਕੀਮਤੀ ਤੋਹਫ਼ਾ ਮੰਨਿਆ ਜਾਂਦਾ ਹੈ, ਜਿਗਰ ਸਾਡੇ ਸ਼ਰੀਰ ਚ ਕਈ ਕੰਮ ਕਰਦਾ ਹੈ ਜਿਵੇਂ ਅਜਿਹੇ ਕਈ ਪਦਾਰਥ ਪੈਦਾ ਕਰਨਾ ਹੁੰਦਾ ਹੈ ਜੋ ਕਿ ਚਰਬੀ ਨੂੰ ਤੋੜਦਾ ਹੈ।
ਗੁਲੂਕੋਜ਼ ਨੂੰ ਗਲਾਈਕੋਜ਼ਿਨ ਵਿਚ ਬਦਲਦਾ ਹੈ, ਪਰ ਸੋਚੋਂ ਜੇ ਕਿਸੇ ਕਾਰਨ ਜਿਗਰ ਵਿੱਚੋ ਕਿਸੇ ਤਰਾਂ ਦੀ ਖ਼ਰਾਬੀ ਆ ਜਾਵੇ ਤਾ ਅਸੀਂ ਕਿਵੇਂ ਇਸਨੂੰ ਹੋਮਿਓਪੈਥਿਕ ਦੀ ਮਦਦ ਨਾਲ ਠੀਕ ਕਰ ਸਕਦੇ ਆ ;
ਜਿਗਰ ਸਾਡੇ ਸ਼ਰੀਰ ਵਿੱਚ ਕੀ-ਕੀ ਕੰਮ ਕਰਦਾ ਹੈ ?
ਜਿਗਰ ਦੇ ਸਾਡੇ ਸ਼ਰੀਰ ਵਿੱਚ ਕਈ ਕੰਮ ਹਨ, ਜਿਵੇਂ ;
- ਗੱਲ ਕਰੀਏ ਜਿਗਰ ਦੀ ਤਾ ਇਹ ਸਾਡੇ ਸ਼ਰੀਰ ਦੇ ਅਮੀਨੋ ਐਸਿਡ ਦਾ ਨਾਈਟ੍ਰੋਜਨ ਭਾਗ ਵੱਖਰਾ ਕਰਦਾ ਹੈ ਜੋ ਕਿ ਪ੍ਰੋਟੀਨ ਦੀ ਬਣਤਰ ਲਈ ਫਾਇਦੇਮੰਦ ਨਹੀਂ ਹੁੰਦਾ, ਇਸ ਵਿਅਰਥ ਨਾਈਟ੍ਰੋਜਨ ਹਿੱਸੇ ਨੂੰ ਯੂਰੀਆ ਦੇ ਰੂਪ ਵਿਚ ਇਹ ਬਾਹਰ ਵੀ ਕੱਢਦੀ ਹੈ।
- ਤੇ ਦੂਜੇ ਪਾਸੇ ਇਹ ਸਰੀਰ ਦੇ ਟੁੱਟੇ ਭੱਜੇ ਸੈੱਲਾਂ ਦੀ ਪ੍ਰੋਟੀਨ ਨੂੰ ਤੋੜ ਕੇ ਯੂਰਿਕ ਐਸਿਡ ਬਣਾਉਂਦਾ ਹੈ।
- ਓਥੇ ਇਹ ਕਈ ਤਰ੍ਹਾਂ ਦੇ ਪ੍ਰੋਟੀਨਾਂ ਦਾ ਨਿਰਮਾਣ ਵੀ ਕਰਦਾ ਹੈ। ਕਈ ਤਰ੍ਹਾਂ ਦੇ ਨੁਕਸਾਨ ਦੇਹ ਪਦਾਰਥ ਜਿਵੇਂ ਅਲਕੋਹਲ, ਤੇਜ਼ ਦਵਾਈਆਂ ਨੂੰ ਫਿਲਟਰ ਕਰਦਾ ਹੈ ।
- ਇਹ ਖੂਨ ਵਿਚਲੇ ਗੁਲੂਕੋਜ਼ ਦੇ ਸਤਰ ਨੂੰ ਕਾਬੂ ਵਿਚ ਰੱਖਦਾ ਹੈ। ਇਹ ਕੋਲੈਸਟਰੋਲ ਬਣਾਉਣ ਵਿਚ ਮੁੱਖ ਭੂਮਿਕਾ ਅਦਾ ਕਰਦਾ ਹੈ। ਸਰੀਰ ਦਾ 80% ਕੋਲੈਸਟਰੋਲ ਜਿਗਰ ਵਿਚ ਬਣਦਾ ਹੈ।
- ਜਿਗਰ ਦਾ ਇਕ ਖਾਸ ਕੰਮ ਇਹ ਵੀ ਹੁੰਦਾ ਹੈ ਕਿ ਇਹ ਡੀਸੈਚੂਰੇਟਿਡ ਫੈਟ- ਜਿਗਰ ਚਰਬੀ ਨੂੰ ਸਟੋਰ ਕਰਕੇ ਰੱਖਦਾ ਹੈ। ਅਤੇ ਜਦੋਂ ਊਰਜਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਭੁੱਖ ਵੇਲੇ ਜਾਂ ਵਰਤ ਵੇਲੇ ਜਾਂ ਡਾਇਟਿੰਗ ਵੇਲੇ ਤਾ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਜੇ ਕਿਸੇ ਕਾਰਨ ਤੁਹਾਡੇ ਸ਼ਰੀਰ ਵਿੱਚ ਜਿਗਰ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਿਹਾ ਤਾ ਤੁਸੀਂ ਇਸਦੇ ਲਈ ਲੁਧਿਆਣਾ ਦੇ ਬੇਸਟ ਹੋਮਿਓਪੈਥਿਕ ਡਾਕਟਰ ਨਾਲ ਗੱਲ ਕਰ ਸਕਦੇ ਹੋ.
ਜਿਗਰ ਦੇ ਰੋਗ ਕਿਹੜੇ-ਕਿਹੜੇ ਹਨ ?
- ਜਿਗਰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪੈਦਾ ਕਰਦਾ ਹੈ ਜਿਨ੍ਹਾਂ ਦੀ ਤੁਹਾਡੇ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ।
- ਜਿਗਰ ਦੀ ਬਿਮਾਰੀ ਇੱਕ ਸ਼ਬਦ ਹੈ ਜੋ ਵੱਖ-ਵੱਖ ਕਿਸਮਾਂ ਦੀਆਂ ਸਥਿਤੀਆਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜੋ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਵਿੱਚ ਵੱਖ-ਵੱਖ ਜਿਗਰ ਦੀਆਂ ਬਿਮਾਰੀਆਂ ਸ਼ਾਮਲ ਹਨ ਜੋ ਜਿਗਰ ਦੇ ਕਾਰਜ ਨੂੰ ਕਾਫੀ ਨੁਕਸਾਨ ਪਹੁੰਚਾਉਂਦੀਆਂ ਹਨ ।
- ਜੇ ਇਲਾਜ ਨਾ ਕੀਤਾ ਜਾਵੇ, ਤਾਂ ਜਿਗਰ ਦੀ ਬਿਮਾਰੀ ਦੇ ਨਤੀਜੇ ਵਜੋਂ ਜ਼ਖ਼ਮ ਹੋ ਸਕਦੇ ਹਨ ਅਤੇ ਇੱਥੋਂ ਤੱਕ ਕਿ ਜਿਗਰ ਫੇਲ੍ਹ ਹੋ ਸਕਦਾ ਹੈ।
ਜਿਗਰ ਰੋਗ ਦੇ ਲੱਛਣ ਕੀ ਹਨ ?
- ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ।
- ਗੂੜ੍ਹੇ ਪੀਲੇ ਰੰਗ ਅਤੇ ਭੂਰਾ ਰੰਗ ਦਾ ਪਿਸ਼ਾਬ ਆਉਣਾ।
- ਚਮੜੀ ਵਿਚ ਖਾਰਸ਼ ਦਾ ਹੋਣਾ ਜੋ ਕਿ ਦਵਾਈਆਂ ਨਾਲ ਵੀ ਅਰਾਮ ਨਹੀਂ ਮਿਲਦਾ।
- ਪੇਟ, ਗਿੱਟਿਆਂ ਅਤੇ ਪੈਰਾਂ ’ਤੇ ਸੋਜ ਦਾ ਹੋਣਾ।
ਜਿਗਰ ਦੇ ਲੱਛਣ ਜੇ ਜਾਦਾ ਗੰਭੀਰ ਨੇ ਤਾ ਇਸਦੇ ਲਈ ਤੁਸੀਂ ਪੰਜਾਬ ਦਾ ਬੇਸਟ ਹੋਮਿਓਪੈਥਿਕ ਕਲੀਨਿਕ ਦਾ ਚੋਣ ਕਰ ਸਕਦੇ ਹੋ।
ਕੀ ਜਿਗਰ ਦਾ ਇਲਾਜ਼ ਹੋਮਿਓਪੈਥਿਕ ਵਿੱਚ ਹੈ ?
- ਇਸ ਪ੍ਰਣਾਲੀ ਵਿਚ ਜਿਗਰ ਅਤੇ ਪਿੱਤੇ ਦੀ ਕਾਰਜ ਪ੍ਰਣਾਲੀ ਅੰਦਰ ਸੁਧਾਰ ਲਿਆਯਾ ਜਾਂਦਾ ਹੈ। ਰੋਗ ਪ੍ਰਤੀਰੋਧਕ ਸ਼ਕਤੀ ਵਧਾਈ ਜਾਂਦੀ ਹੈ ਜਿਸ ਨਾਲ ਵਿਅਕਤੀ ਬੀਮਾਰੀਆਂ ਦਾ ਸਾਹਮਣਾ ਕਰਕੇ ਇਨ੍ਹਾਂ ਦੇ ਚਪੇਟੇ ਤੋਂ ਬਚ ਸਕਦਾ ਹੈ।
- ਸ਼ਰਾਬ ਅਤੇ ਤੇਜ਼ ਦਵਾਈਆਂ ਨਾਲ ਖ਼ਰਾਬ ਹੋਏ ਜਿਗਰ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਮਿਓਪੈਥਿਕ ਦਵਾਈ ਵਿਅਕਤੀ ਦੇ ਸਾਰੇ ਲੱਛਣਾਂ ’ਤੇ ਹਾਵੀ ਹੋ ਕੇ ਉਸ ਵਿਅਕਤੀ ਨੂੰ ਪੂਰਾ ਸਿਹਤਮੰਦ ਕਰ ਦਿੰਦੀ ਹੈ।
ਜੇ ਜਿਗਰ ਦੀ ਬਿਮਾਰੀ ਦੇ ਲੱਛਣ ਤੁਹਾਡੇ ਅੰਦਰ ਨਜ਼ਰ ਆਣ ਲਗੇ ਹਨ ਤਾ ਇਸਦੇ ਲਈ ਤੁਸੀਂ ਡਾ. ਬਿੰਦਰਾ ਸੁਪਰਸਪੈਸ਼ਲਿਟੀ ਕਲੀਨਿਕਸ ਨੂੰ ਚੁੰਣ ਸਕਦੇ ਹੋ ਆਪਣੇ ਜਿਗਰ ਦੇ ਇਲਾਜ਼ ਲਈ।
ਸਿੱਟਾ :
ਜਿਗਰ ਦੀ ਬਿਮਾਰੀ ਦੇ ਲੱਛਣ ਜੇ ਤੁਹਾਡੇ ਅੰਦਰ ਨਜ਼ਰ ਆ ਰਹੇ ਹਨ ਤਾ ਇਸਨੂੰ ਅਣਦੇਖਾ ਨਾ ਕੀਤਾ ਜਾਵੇ ਬਲਕਿ ਸਮੇਂ ਤੇ ਕਿਸੇ ਡਾਕਟਰ ਨੂੰ ਇਸ ਬਿਮਾਰੀ ਲਈ ਜਰੂਰ ਚੁਣੋ।